ਹੰਡਿਆਇਆ ਦੇ ਰਾਮਗੜ੍ਹੀਆ (ਤਰਖਾਣ) ਪਰਿਵਾਰਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਖੱਟਿਆ ਹੈ ਨਾਮਣਾ ਬਰਨਾਲਾ ਜਿਲ੍ਹੇ ਦਾ ਮਸ਼ਹੂਰ ਕਸਬਾ ਹੰਡਿਆਇਆ ਜਿਸ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਜਾਣਿਆ ਪਹਿਚਾਣਿਆ ਜਾਂਦਾ ਹੈ। ਉਸ ਦਾ ਕਾਰਨ ਇਥੋਂ ਦੇ ਰਾਮਗੜ੍ਹੀਆ (ਤਰਖਾਣ ) ਪਰਿਵਾਰ ਹਨ। ਹੰਡਿਆਇਆ ਅੰਦਰ ਕਰੀਬ ੪੦੦ ਘਰ ਰਾਮਗੜ੍ਹੀਆ ਪਰਿਵਾਰਾਂ ਦੇ ਹਨ। ਇਹ ਪਰਿਵਾਰ ਮੁੱਢ ਤੋਂ ਹੀ ਆਪਣੀ ਕਲਾ ਕਿਰਤ ਸਦਕਾ ਦੂਰ ਦੁਰੇਡੇ ਤੱਕ ਜਾਣੇ ਪਹਿਚਾਣੇ ਜਾਂਦੇ ਰਹੇ ਹਨ। ਇਨ੍ਹਾਂ ਪਰਿਵਾਰਾਂ ਨੇ ਪਹਿਲਾਂ ਗੱਡੇ ਬਣਾਏ ਜੋ ਕਿਸਾਨਾਂ ਦੀ ਖੇਤੀ ਵਿਚ ਸਹਾਇਕ ਹੋਏ ਅਤੇ ਵੰਡ ਤੋਂ ਪਹਿਲਾਂ ਇਹ ਗੱਡੇ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਬਹੁਤ ਮਸਹੂਰ ਸਨ।
ਉਸ ਤੋਂ ਬਾਅਦ ਬਲਦ ਗੱਢੇ, ਰੇਹੜੀਆਂ ਦਾ ਯੁੱਗ ਆਇਆ ਉਹ ਵੀ ਇਥੋਂ ਦੇ ਇਨ੍ਹਾਂ ਪਰਿਵਾਰਾਂ ਨੇ ਵੱਡੀ ਪੱਧਰ ਤੇ ਬਣਾਈਆਂ ਜਿਸ ਵਿਚ ਪੰਜਾਬ,ਹਰਿਆਣਾ, ਰਾਜਸਥਾਨ ਸਮੇਤ ਹੋਰ ਰਾਜਾਂ ਦੇ ਕਿਸਾਨਾਂ ਦੀ ਮੰਗ ਵੱਡੀ ਪੱਧਰ ਤੇ ਰਹੀ ਕਿਉਕਿ ਇਥੋਂ ਦੇ ਇਹ ਤਰਖਾਣ ਪਰਿਵਾਰ ਉਸ ਨੂੰ ਉੱਚ ਪਾਏ ਦਾ ਬਣਾ ਕੇ ਭੇਜਦੇ ਹਨ। ਰੇਹੜੀਆਂ ਦੇ ਯੁੱਗ ਲੰਘਣ ਨਾਲ ਸਮੇਂ ਨੇ ਤਬਦੀਲੀ ਕੀਤੀ ਫੇਰ ਹੋਰ ਅਧੁਨਿਕ ਖੇਤੀ ਸੰਦਾ ਵੱਲ ਇਨ੍ਹਾਂ ਪਰਿਵਾਰਾਂ ਨੇ ਆਪਣਾ ਰੁੱਖ ਕੀਤਾ। ਜਿਸ ਵਿਚ ਪਹਿਲ ਕਰਦਿਆਂ ਸਵ: ਗੁਰਜੰਟ ਸਿੰਘ ਭਰੀ ਨੇ ਜਨਵਾਰ ਇੰਜਣ ਅਤੇ ਕੂਪਰ ਇੰਜਨ ਪਹਿਲ ਦੇ ਅਧਾਰ ਤੇ ਬੰਨਣੇ ਸੁਰੂ ਕੀਤੇ ਅਤੇ ਇਸ ਦੀ ਆਮਦ ਵੀ ਕਰਵਾਈ ਜਿਸ ਨਾਲ ਕਿਸਾਨਾਂ ਨੂੰ ਫਸਲੀ ਪਾਣੀ ਲੈਣ ਵਿਚ ਬਹੁਤ ਵੱਡੀ ਸਹੂਲਤ ਪ੍ਰਾਪਤ ਹੋਈ। ਜਿਸ ਵਿਚ ਕਣਕ ਕੁਤਰਨ ਵਾਲੇ ਹੜੰਬੇ, ਤਵੀਆਂ,ਟਰਾਲੀਆਂ , ਸਪਰੇਅ ਕਰਨ ਵਾਲੀਆਂ ਮਸ਼ੀਨਾ ਅਤੇ ਕੰਬਾਇਨਾਂ ਬਣਾਉਣੀਆ ਸੁਰੂ ਕੀਤੀਆਂ ਜਿਸ ਵਿਚ ਬਲਕਾਰ ਕੰਬਾਇਨਜ ਦੇ ਬਾਨੀ(ਸਵ) ਮਹਿੰਦਰ ਸਿੰਘ ਭਰੀ, ਸਟੈਂਡਰਡ ਕਾਰਪੋਰੇਸ਼ਨ ਇੰਡੀਆ ਲਿਮਟਿਡ ਦੇ ਬਾਨੀ ਨਛੱਤਰ ਸਿੰਘ ਭਰੀ, ਜੋਗਿੰਦਰ ਸਿੰਘ ਸ਼ਾਹ ਜੀ ਭਰੀ ਜਿੰਨ੍ਹਾਂ ਨੇ ਸਟੈਂਡਰਡ ਟਰੈਕਟਰ ਵੀ ਬਣਾ ਕੇ ਕਿਸਾਨਾਂ ਨੂੰ ਦਿੱਤਾ ਜੋ ਬਹੁਤ ਹੀ ਕਾਮਯਾਬ ਟਰੈਕਟਰ ਮੰਨਿਆ ਜਾ ਰਿਹਾ ਹੈ। ਸਟੈਂਡਰਡ ਐਂਗਰੀ ਕਲਚਰ ਵਰਕਸ ਦੇ ਬਾਨੀ ਬਲਵਿੰਦਰ ਸਿੰਘ ਭਰੀ। ਸੁਪਰ ਸਟੈਂਡਰਡ ਕੰਬਾਇਨ ਦੇ ਬਾਨੀ ਗੁਰਦਿਆਲ ਸਿੰਘ ਭਰੀ ਉਨ੍ਹਾਂ ਦੇ ਸਪੁੱਤਰ ਬੂਟਾ ਸਿੰਘ ਭਰੀ , ਬਲਦੇਵ ਸਿੰਘ ਭਰੀ ਆਦਿ ਹਨ। ਇਸ ਤੋਂ ਬਿਨ੍ਹਾਂ ਰਾਮਗੜ੍ਹੀਆ ਪਰਿਵਾਰਾਂ ਵਿਚੋਂ ਕੁੱਝ ਪਰਿਵਾਰ ਇਹੋਂ ਜਿਹੇ ਹਨ ਜੋ ਰਾਜਗਿਰੀ ਦਾ ਕੰਮ ਕਰਦੇ ਨੇ ਜਿਨ੍ਹਾਂ ਨੇ ਬਹੁਤ ਦੂਰ ਤੱਕ ਗੁਰਦੁਆਰੇ,ਮੰਦਰ ਅਤੇ ਹੋਰ ਇਤਿਹਾਸਕ ਅਸਥਾਨ ਬਣਾਏ ਹਨ। ਉਨ੍ਹਾਂ ਦੀ ਕਲਾ ਕਿਰਤੀ ਦੇਖਣੀ ਬਣਦੀ ਹੈ ਅਤੇ ਉਨ੍ਹਾਂ ਦਾ ਸਿੱਕਾ ਇਸ ਕੰਮ ਵਿਚ ਚਲਦਾ ਹੈ। ਖਾਸ ਕਰ ਸਵ.ਮਿਸਤਰੀ ਸ਼ਿਆਮ ਸਿੰਘ ਮਠਾੜੂ ਅਤੇ ਉਨ੍ਹਾਂ ਦੇ ਹੋਰ ਦੋ ਭਰਾਤਾ,ਸਵ.ਮਿਸਤਰੀ ਜੰਗੀਰ ਸਿੰਘ ਭਰੀ (ਜੀਆ) ਦੇ ਸਪੁੱਤਰ ਵੀ ਹੁਣ ਇਸ ਕਲਾ ਕਿਰਤੀ ਨੂੰ ਕਰ ਰਹੇ ਹਨ।
ਇਸੇ ਤਰ੍ਹਾਂ ਸਵ ਜਵਾਲਾ ਸਿੰਘ ਰੁਪਾਲ ਦੇ ਪਰਿਵਾਰ ਵੱਲੋਂ ਇੱਕ ਵਿਸੇਸ਼ ਦੇਹਲੀ ਜਿੰਦਾ,ਗੋਲਕਾਂ ਅਤੇ ਖਜਾਨੇ ਦੀ ਸੰਭਾਲ ਕਰਨ ਵਾਸਤੇ ਸੇਫ ਬਣਾਈ ਜਾਂਦੀ ਹੈ ਜਿਸ ਦਾ ਮੁਕਾਬਲਾ ਅਜੇ ਤੱਕ ਇਸ ਪਰਿਵਾਰ ਤੋਂ ਬਿਨਾਂ ਕੋਈ ਨਹੀ ਕਰ ਸਕਿਆ ਹੁਣ ਚੌਥੀ ਪੀੜ੍ਹੀ ਇਸ ਪਰਿਵਾਰ ਦੀ ਇਸੇ ਕੰਮ ਵਿੱਚ ਲੱਗੀ ਹੋਈ ਹੈ ਅਤੇ ਇਨ੍ਹਾਂ ਵੱਲੋਂ ਤਿਆਰ ਕੀਤੀਆਂ ਗੋਲਕਾਂ ਹਜਾਰਾਂ ਗੁਰੂ ਘਰਾਂ ਵਿੱਚ ਲੱਗੀਆਂ ਹੋਈਆਂ ਹਨ। ਜਿਕਰਯੋਗ ਹੈ ਕਿ ਇਹ ਪਰਿਵਾਰ ਜਿਥੇ ਆਪਣਾ ਰੋਜਗਾਰ ਬਹੁਤ ਵਧੀਆ ਢੰਗ ਨਾਲ ਕਰ ਰਹੇ ਹਨ।ਲੇਖਕ:
ਬੰਧਨਤੋੜ ਸਿੰਘ ਭਰੀ
੯੦੪੧੮੨੪੪੪੩
Comments
Post a Comment